Subscribe

RSS Feed (xml)

Powered By

Skin Design:
Free Blogger Skins

Powered by Blogger

ਇਹ ਸੰਸਥਾ ਆਪ ਸਭ ਵੀਰਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ ਕਿਸੇ ਵੀ ਤਰ੍ਹਾਂ ਦਾ ਸਹਿਯੋਗ ਦੇਣ ਲਈ ਸੰਪਰਕ ਕਰੋ 98761-75586

Wednesday, December 7, 2011

ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਸੰਬੰਧੀ ਪ੍ਰਭਾਤ ਫੇਰੀ


ਸਿੱਖ ਵਿਰਸਾ ਸੰਭਾਲ ਸਭਾ www .BarwaliKalan. tk ਅਤੇ ਪਿੰਡ ਬਰਵਾਲੀ ਕਲਾਂ ਦੀ ਸੰਗਤ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਨੂੰ ਮਨਾਉਂਦਿਆਂ ਹੋਇਆਂ ਨਗਰ ਦੀ 7 ਰੋਜਾ ਪ੍ਰਭਾਤ ਫੇਰੀ ਕਢੀ ਗਈ..

Friday, September 23, 2011

ਫ਼ਰੀ ਦਸਤਾਰ ਸਿਖਲਾਈ ਕੈੰਪ

ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ

 ਸਿੱਖ ਵਿਰਸਾ ਸੰਭਾਲ ਸਭਾ  ਬਰਵਾਲੀ ਕਲਾਂ ਵਲੋਂ 15 ਦਿਨਾ ਦਾ ਫਰੀ ਦਸਤਾਰ 

ਸਿਖਲਾਈ ਕੈੰਪ ਲਗਾਇਆ ਗਿਆ ..

ਸਭਾ ਵਲੋਂ ਸ. ਗੁਰਦੀਪ ਸਿੰਘ ਜੀ ਅਤੇ ਸਾਥੀ ਪੰਧੇਰ ਪਗੜੀ ਸੈਂਟਰ ਦੇ ਵੀਰਾਂ 

ਨੂੰ ਸਨਮਾਨਿਤ ਕੀਤਾ ਗਿਆ ..

Wednesday, August 24, 2011

ਗੁਰਮਤਿ ਸੰਗੀਤ ਅਕੈਡਮੀ

ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ ਵਲੋਂ ਪਿੰਡ ਵਿਚ 

ਬਚਿਆਂ ਨੂੰ ਗੁਰਬਾਣੀ ਕੀਰਤਨ ਨਾਲ ਜੋੜਨ ਲਈ ਸੰਗੀਤ ਅਕੈਡਮੀ ਚਲਾਈ ਜਾ

ਰਹੀ ਹੈ ਜਿਸ ਵਿਚ ਬਚਿਆਂ ਨੂੰ ਰਾਗਾਂ ਵਿਚ ਕੀਰਤਨ ਦੀ ਸਿਖਲਾਈ ਫਰੀ 

ਦਿੱਤੀ ਜਾਂਦੀ ਹੈ .

ਗੁਰਮਤਿ ਦੀਆਂ ਕਲਾਸਾਂ ਲਾਉਣ ਵਾਲੇ ਬਚਿਆਂ ਦਾ ਸਨਮਾਨ ,ਪਿੰਡ ਸਰਵਰਪੁਰ

ਪਿੰਡ ਸਰਵਰਪੁਰ ਨੇੜੇ ਸਮਰਾਲਾ ਵਿਖੇ ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ 

ਵਲੋਂ ਚੱਲ ਰਹੀਆਂ ਧਾਰਮਿਕ ਪ੍ਰਚਾਰ ਸਰਗਰਮੀਆਂ ਅਧੀਨ ਧਾਰਮਿਕ ਫਿਲਮ 

ਦਿਖਾਈ ਗਈ ਅਤੇ ਗੁਰਮਤਿ ਦੀਆਂ ਕਲਾਸਾਂ ਲਾਉਣ ਵਾਲੇ ਬਚਿਆਂ ਦਾ ਸਨਮਾਨ 

ਕੀਤਾ ਗਿਆ..

ਗੁਰਮਤਿ ਦੀਆਂ ਕਲਾਸਾਂ ਲਾਉਣ ਵਾਲੇ ਬਚਿਆਂ ਦਾ ਸਨਮਾਨ ,ਪਿੰਡ ਭੁੱਟਾ

ਸਿੱਖ ਵਿਰਸਾ ਸੰਭਾਲ ਸਭਾ {ਰਜਿ} ਪਿੰਡ ਬਰਵਾਲੀ ਕਲਾਂ ਵਲੋਂ ਲਗਾਈਆਂ ਜਾ 

ਰਹੀਆਂ ਗੁਰਮਤਿ ਦੀਆਂ ਕਲਾਸਾਂ ਅਧੀਨ ਪਿੰਡ ਭੁੱਟਾ ਵਿਚ ਕਲਾਸਾਂ ਲਾਉਣ ਵਾਲੇ 

ਬਚਿਆਂ ਦਾ ਸਨਮਾਨ ਸ. ਰਵਿੰਦਰ ਸਿੰਘ ਜੀ ਖਾਲਸਾ ਮੇੰਬਰ s.g.p.c. ਦੇ ਸਹਿਯੋਗ 

ਨਾਲ ਕੀਤਾ ਗਿਆ .

Friday, July 22, 2011

ਗੁਰਮਤਿ ਪ੍ਰੀਖਿਆ ਜੁਲਾਈ-17, 2011

ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਆਸਪਾਸ ਦੇ ਪਿੰਡਾ ਵਿਚ ਚਲ 

ਰਹੀਆਂ ਗੁਰਮਤਿ ਕਲਾਸਾਂ ਦੀ ਪ੍ਰੀਖਿਆ ੧੭ ਜੁਲਾਈ ੨੦੧੧ ਦਿਨ ਐਤਵਾਰ ਨੂੰ 

ਸਰਕਾਰੀ ਮਿਡਲ ਸਕੂਲ ਬਰਵਾਲੀ ਖੁਰਦ ਵਿਖੇ ਲਈ ਗਈ ਜਿਸ ਵਿਚ ੩੦੦ ਤੋਂ 

ਉਪਰ ਬਚਿਆਂ ਨੇ ਭਾਗ ਲਿਆ .ਸ. ਰਵਿੰਦਰ ਸਿੰਘ ਜੀ ਖਾਲਸਾ ਮੇੰਬਰ s.g.p.c.ਅਤੇ 

ਸ. ਅਵਤਾਰ ਸਿੰਘ ਜੀ ਧਰਮ ਪ੍ਰਚਾਰ ਕਮੇਟੀ ਤੋਂ ਨੇ ਪ੍ਰਬੰਧਾਂ ਦਾ ਜਾਇਜਾ ਲਿਆ .

ਨਤੀਜੇ ਲਈ ਪੈਪਰ ਧਰਮ ਪ੍ਰਚਾਰ ਕਮੇਟੀ ਫਤਿਹਗੜ੍ਹ ਸਾਹਿਬ ਕੋਲ ਭੇਜ ਦਿਤੇ ਗਏ 

ਹਨ .

Friday, July 8, 2011

ਗੁਰਮਤਿ ਦੀਆਂ ਕਲਾਸਾਂ ਲਾਉਣ ਵਾਲੇ ਬਚਿਆਂ ਦਾ ਸਨਮਾਨ


ਗੁਰਮਤਿ ਦੀਆਂ ਕਲਾਸਾਂ ਲਾਉਣ ਵਾਲੇ ਬਚਿਆਂ ਦਾ ਸਨਮਾਨ ਸਿੱਖ ਵਿਰਸਾ ਸੰਭਾਲ 

ਸਭਾ ਬਰਵਾਲੀ ਕਲਾਂ ਵਲੋਂ ਅੱਜ ਪਿੰਡ ਰਿਆ (ਫ.ਗ.ਸ.) ਵਿਚ ਗੁਰਮਤਿ ਦੀਆਂ 

ਕਲਾਸਾਂ ਖਤਮ ਹੋਣ ਤੇ ਕੀਤਾ ਗਿਆ .

Wednesday, June 8, 2011

ਦਸਤਾਰਬੰਦੀ ਮੁਕਾਬਲਾ, ਮਾਨੂੰਪੁਰ June 8, 2011

ਅੱਜ ਊਸ਼ਾ ਦੇਵੀ ਪਬਲਿਕ ਸਕੂਲ ਪਿੰਡ ਮਾਨੂੰਪੁਰ ਜਿਲਾ ਫਤਿਹਗੜ੍ਹ ਸਾਹਿਬ ਵਲੋਂ 

ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਦੇ ਸਹਿਯੋਗ ਨਾਲ ਦਸਤਾਰਬੰਦੀ 

ਮੁਕਾਬਲਾ ਕਰਵਾਇਆ ਗਿਆ ..
 

ਜਿਸ ਵਿਚ ਦੂਰੋਂ ਨੇੜਿਓਂ ਬਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ .
 

ਇਨਾਮਾਂ ਦੀ ਵੰਡ ਸ.ਅਮਰੀਕ ਸਿੰਘ ਢਿੱਲੋਂ ਸਾਬਕਾ M.L.A. ਸਮਰਾਲਾ ਅਤੇ ਸ. 

ਅਵਤਾਰ ਸਿੰਘ  ਧਰਮ ਪ੍ਰਚਾਰ ਕਮੇਟੀ ਫਤਿਹਗੜ੍ਹ ਸਾਹਿਬ ਨੇ ਕੀਤੀ .
 

 ਜਜਮੇੰਟ ਦੀ ਸੇਵਾ ਗੁਰਮਤ ਪ੍ਰਚਾਰ ਕਮੇਟੀ ਸਮਰਾਲਾ ਦੇ ਸ. ਹਰਮੀਤ ਸਿੰਘ ਜੀ 

ਵਲੋਂ ਨਿਭਾਈ ਗਈ .

Sunday, June 5, 2011

ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ ਸਮਾਗਮ



ਸ੍ਰੀ ਗੁਰੂ ਅਰਜਨ ਦੇਵ ਜੀ ਅਤੇ 1984 ਦੇ ਸਮੂਹ ਸ਼ਹੀਦ ਸਿੰਘਾਂ ਨੂੰ ਸਮਰਪਿਤ 

ਸਮਾਗਮ ਸਿਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਕਰਵਾਇਆ ਗਿਆ ..
 

ਇਸ ਸਮਾਗਮ ਦੇ ਸਬੰਧ ਵਿਚ ਬੀਬੀਆਂ ਦੁਆਰਾ 11 ਦਿਨ ਲਗਾਤਾਰ ਸੁਖਮਨੀ 

ਸਾਹਿਬ ਜੀ ਦਾ ਪਾਠ ਕੀਤਾ ਗਿਆ ....
 

ਇਸ ਸਮੇਂ ਸ. ਰਵਿੰਦਰ ਸਿੰਘ ਜੀ ਖਾਲਸਾ ਮੇੰਬਰ S.G.P.C. ਨੇ ਬਚਿਆਂ ਨੂੰ ਗੁਰਮਤਿ 

ਸੰਗੀਤ ਦੀ ਸਿਖਲਾਈ ਲਈ ਸਾਜ ਸੰਸਥਾ ਨੂੰ ਦਿਤੇ...

Monday, May 16, 2011

ਗੁਰਮਤਿ ਕਲਾਸਾਂ


ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਚਲ ਰਹੀਆਂ ਗੁਰਮਤਿ ਕਲਾਸਾਂ ਅਧੀਨ ਪਿੰਡ ਬਰਵਾਲੀ ਕਲਾਂ ,ਰਿਆ ਅਤੇ ਬਰਵਾਲੀ ਖੁਰਦ  ਦੇ ਗੁਰਦਵਾਰਾ ਸਾਹਿਬ ਵਿਚ ਓਥੋਂ ਦੇ ਗ੍ਰੰਥੀ ਸਿੰਘ ਜੀ ਦੇ ਸਹਿਯੋਗ ਨਾਲ ਭਾਈ ਸੁਖਵਿੰਦਰ ਸਿੰਘ ਜੀ ਬਚਿਆਂ ਨੂੰ ਗੁਰਬਾਣੀ ਦੀ ਜਾਣਕਾਰੀ ਦੇ ਰਹੇ ਹਨ.

Thursday, February 17, 2011

ਸਿੱਖ ਵਿਰਸਾ ਸੰਭਾਲ ਸਭਾ ਨੂੰ ਸਹਾਇਤਾ


ਸਰਦਾਰ ਤਰਲੋਚਨ ਸਿੰਘ ਮਾਨ ਪ੍ਰਧਾਨ ਪੰਜਾਬ ਨੰਬਰਦਾਰ ਯੂਨੀਅਨ ਨੇ ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਨੂੰ ਧਾਰਮਿਕ ਪ੍ਰਚਾਰ ਲਈ 11000-ਰੁਪਏ ਦੀ ਸਹਾਇਤਾ ਦਿੱਤੀ

Sunday, February 13, 2011

ਦਸਤਾਰਬੰਦੀ ਬੰਦੀ ਮੁਕਾਬਲੇ 13-02-2011


ਸਿੱਖ ਵਿਰਸਾ ਸੰਭਾਲ ਸਭਾ (ਰਜਿ:) ਬਰਵਾਲੀ ਕਲਾਂ ਵੱਲੋਂ ਨੌਜਵਾਨਾ ਨੂੰ ਸਿੱਖ ਵਿਰਸੇ
ਨਾਲ ਜੋੜਨ ਲਈ ਦਸਤਾਰਬੰਦੀ ਬੰਦੀ ਮੁਕਾਬਲੇ ਕਰਵਾਏ ਗਏ | ਇਸ ਮੌਕੇ 30 ਸਾਲ ਤੱਕ ਦੇ ਤਿੰਨ ਗਰੁਪਾਂ ਦੇ
ਕ੍ਰਮਵਾਰ ਪਹਿਲੇ ਤਿੰਨ ਸਥਾਨਾ ਤੇ ਆਉਂਣ ਵਾਲਿਆਂ ਨੂੰ ਟ੍ਰਾਫ਼ੀ ਅਤੇ ਨਗਦ ਇਨਾਮ ਦਿੱਤੇ
ਗਏ ਤੇ ਬਾਕੀ ਭਾਗ ਲੈਣ ਵਾਲੇ ਸਭ ਪ੍ਰਤੀਯੋਗੀ ਸਨਮਾਨਿਤ ਕੀਤੇ ਗਏ|ਇਸ ਮੌਕੇ ਸ.ਰਵਿੰਦਰ
ਸਿੰਘ ਖਾਲਸਾ ਮੈਂਬਰ ਸ਼੍ਰੋਮਣੀ ਕਮੇਟੀ ਹਲਕਾ ਅਮਲੋਹ ਅਤੇ ਸ.ਸੁਰਿੰਦਰ ਸਿੰਘ ਨਾਇਬ
ਤਹਿਸੀਲਦਾਰ ਸਮਰਾਲਾ ਮੁੱਖ ਮਹਿਮਾਨ ਵੱਜੋਂ ਸ਼ਾਮਿਲ ਹੋਏ | ਇਸ ਤੋਂ ਬਿਨਾਂ ਸਮੂਹ ਪੰਚਾਇਤ
ਮੈਂਬਰ ਅਤੇ ਨਗਰ ਨਿਵਾਸੀ ਹਾਜ਼ਰ ਸਨ|

Friday, February 11, 2011

ਜਥੇਦਾਰ ਅਵਤਾਰ ਸਿੰਘ ਜੀ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਬਚਿਆਂ ਨੂੰ ਇਨਾਮ ਵੰਡੇ


ਪਿੰਡ ਬਰਵਾਲੀ ਕਲਾਂ ਵਿਚ ਬਚਿਆਂ ਨੂੰ ਗੁਰਬਾਣੀ ਨਾਲ ਜੋੜਨ ਲਈ ਗੁਰਬਾਣੀ ਦੀਆਂ ਕਲਾਸਾਂ ਭਾਈ ਸੁਖਵਿੰਦਰ ਸਿੰਘ ਜੀ ਵਲੋਂ ਲਗਾਈਆਂ ਗਈਆਂ ਜਿਨਾ ਵਿਚ ਪਾਸ ਹੋਏ ਬੱਚਿਆਂ ਨੂੰ ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਮੈਂਬਰ S.G.P.C.ਦੇ ਸਹਿਯੋਗ ਨਾਲ ਇਨਾਮ ਦਿਤੇ ਗਏ ਇਹ ਇਨਾਮ ਜਥੇਦਾਰ ਅਵਤਾਰ ਸਿੰਘ ਜੀ ਮੱਕੜ ਪ੍ਰਧਾਨ S.G.P.C. ਵਲੋਂ ਦਿਤੇ ਗਏ

Thursday, February 3, 2011

ਫ੍ਰੀ ਕਿਤਾਬਾਂ ਵੰਡੀਆਂ ਗਈਆਂ


ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਸਰਦਾਰ ਰਵਿੰਦਰ ਸਿੰਘ ਜੀ ਖਾਲਸਾ ਦੇ ਸਹਿਯੋਗ ਨਾਲ ਤਕਰੀਬਨ 12 ਸਕੂਲਾਂ ਦੇ ਬੱਚਿਆ ਨੂੰ ਫ੍ਰੀ ਕਿਤਾਬਾਂ ਵੰਡੀਆਂ ਗਈਆਂ.....

Tuesday, January 11, 2011

ਸਭਾ ਲੰਗਰ 2010


ਪਿੰਡ ਬਰਵਾਲੀ ਕਲਾਂ ਦੇ ਨੌਜਵਾਨਾ ਵਲੋਂ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਮਾਤਾ ਗੁਜਰੀ ਜੀ ਅਤੇ ਸਾਹਿਬਜਾਦਿਆਂ ਨੂੰ ਸਮਰਪਿਤ ਸਭਾ ਦਾ ਲੰਗਰ ਲਗਾਇਆ ਗਿਆ