ਸਿੱਖ ਵਿਰਸਾ ਸੰਭਾਲ ਸਭਾ ਬਰਵਾਲੀ ਕਲਾਂ ਵਲੋਂ ਸਾਲਾਨਾ ਗੁਰਮਿਤ ਸਮਾਗਮ ਅਤੇ
ਇਨਾਮ ਵੰਡ ਸਮਰੋਹ ਕਰਵਾਇਆ ਗਿਆ |ਜਿਸ ਵਿੱਚ ਗਿਆਨੀ ਹਰਪਾਲ ਸਿੰਘ ਹੈੱਡ
ਗ੍ਰੰਥੀ ਫਤਿਹਗੜ੍ਹ ਸਾਹਿਬ ਮੁਖ ਮਹਿਮਾਨ ਵਜੋਂ ਸ਼ਾਮਲ ਹੋਏ|ਦੋ ਗਰੁੱਪਾਂ ਵਿੱਚ ਪਹਿਲੀਆਂ ਤਿੰਨ ਥਾਵਾਂ ਤੇ ਆਉਣ ਵਾਲੇ ਬੱਚਿਆਂ ਅਰਸ਼ਪ੍ਰੀਤ ਕੌਰ,ਗੁਰਪ੍ਰੀਤ ਕੌਰ ਨੂੰ ਸਾਇਕਲ;ਸਿਮਰਨਜੀਤ ਕੌਰ,ਜੁਝਾਰ ਸਿੰਘ ਨੂੰ ਪੱਖੇ ਅਤੇ ਸੁਮਨਦੀਪ ਕੌਰ,ਰਮਨਪ੍ਰੀਤ ਕੌਰ ਨੂੰ ਪ੍ਰੈਸਾਂ ਦਿਤੀਆਂ| ਇਸ ਮੌਕੇ ਧਾਰਮਿਕ ਪ੍ਰੀਖਿਆ ਵਿਚੋਂ ਪਾਸ ਹੋਣ ਵਾਲੇ ਬਾਕੀ ੨੫੦ ਬੱਚਿਆਂ ਨੂੰ ਟ੍ਰਾਫੀਆਂ ਅਤੇ ਸਨਮਾਨ ਚਿੰਨ੍ਹ ਦੇਕੇ ਸਨਮਾਨਿਤ ਕੀਤਾ ਗਿਆ |ਇਸ ਮੌਕੇ ਢਾਡੀਆਂ ਅਤੇ ਬੱਚਿਆਂ ਦੁਆਰਾ ਧਾਰਮਿਕ ਸ਼ਬਦ,ਕਵੀਸ਼ਰੀ ਆਦਿ ਪ੍ਰੋਗਰਾਮ ਵੀ ਪੇਸ਼ ਕੀਤੇ ਗਏ|ਸ਼੍ਰੋਮਣੀ ਕਮੇਟੀ ਮੈਂਬਰ ਭਾਈ ਰਵਿੰਦਰ ਸਿੰਘ ਖਾਲਸਾ ਹਲਕਾ ਅਮਲੋਹ ਅਤੇ ਬੱਸੀ ਪਠਾਣਾਂ ਤੋਂ ਮੈਂਬਰ ਅਵਤਾਰ ਸਿੰਘ ਰਿਆ,ਬਾਬਾ ਜਰਨੈਲ ਸਿੰਘ ਮੋਹਣਜਾਰਾ ਨੇ ਵੀ ਆਪਣੀ ਹਾਜ਼ਰੀ ਲਵਾਈ|ਸਮੂਹ ਨਗਰ ਨਿਵਾਸੀ ਸੰਗਤ ਤੋਂ ਇਲਾਵਾ ਨੰਗਰ ਪੰਚਾਇਤ,ਸਿੱਖ ਵਿਰਸਾ ਸੰਭਾਲ ਸਭਾ ਦੇ ਸਮੂਹ ਮੈਂਬਰ ਹਾਜ਼ਰ ਸਨ|